Skip to main content

Home Punjabi

Punjabiਰੈਡਬਰਿਜ ਕਾਉਂਸਲ ਨਿਵਾਸੀਆਂ ਲਈ ਉੱਚ ਪੱਧਰ ਦੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ ਜੋ ਕਿ ਰੈਡਬਰਿਜ ਨੂੰ ਰਹਿਣ ਲਈ ਇਕ ਬਹਿਤਰ ਜਗ੍ਹਾ ਬਣਾਉਣ ਵਿਚ ਮਦਦ ਕਰਦਾ ਹੈ। ਅਸੀਂ ਬੌਰੋ ਦੇ ਲੋਕਾਂ ਨੂੰ ਕਈ ਸੇਵਾਵਾਂ ਪ੍ਰਦਾਨ ਕਰਦੇ ਹਾਂ ਜਿੰਨਾਂ ਵਿਚ ਸ਼ਾਮਿਲ ਹਨ:

  • ਸਕੂਲ ਅਤੇ ਬਾਲਗ ਸਿਖਿਆ
  • ਬਚਿਆਂ, ਜਵਾਨਾਂ ਅਤੇ ਪਰਿਵਾਰਾਂ ਲਈ ਬਚਿਆਂ ਦੀ ਸੰਭਾਲ ਸਮੇਤ ਸੇਵਾਵਾਂ
  • ਬਾਲਗ ਸੋਸ਼ਲ ਕੇਅਰ ਸਰਵਸਿਸ
  • ਭੱਤੇ ਅਤੇ ਭਲਾਈ ਲਈ ਸਹਾਇਤਾ
  • ਹਾਊਸਿੰਗ ਸਬੰਧੀ ਸਲਾਹ
  • ਨਾਗਰਿਕਤਾ ਸਮਾਰੋਹ
  • ਜਨਮ, ਮੌਤ ਅਤੇ ਸ਼ਾਦੀਆਂ ਨੂੰ ਰਜਿਸਟਰ ਕਰਨਾ
  • ਲਾਇਬ੍ਰੇਰੀਆਂ ਅਤੇ ਖੇਡ ਕੇਂਦਰ
  • ਕੂਡ਼ਾ-ਕਰਕਟ ਅਤੇ ਮੁਡ਼ਨਿਰਮਾਨ ਸੇਵਾਵਾਂ
  • ਗੱਡੀ ਖੜੀ ਕਰਨ ਸਬੰਧੀ ਪੁੱਛ-ਗਿਛ ਅਤੇ ਪਰਮਿਟ

ਕਾਊਂਸਲਰਸ

ਕਾਊਂਸਲਰਸ ਲੋਕਤੰਤ੍ਰਿਕ ਤਰੀਕੇ ਨਾਲ ਚੁਣੇ ਜਾਂਦੇ ਹਨ। ਉਹ ਫੈਸਲਾ ਕਰਦੇ ਹਨ ਕਿ ਸਮਾਜ ਦੀ ਥਾਂ ਤੇ ਸਭਾ ਨੂੰ ਕਿਸ ਤਰਾਂ ਚਲਾਇਆ ਜਾਵੇ। ਆਪਣੇ ਸਥਾਨਕ ਕਾਊਂਸਲਰਸ ਬਾਰੇ ਜਾਨਕਾਰੀ ਸਾਡੀ ਵੈਬਸਾਈਟ ਤੇ ਦੇਖੋ ਜਾਂ 02087082353 ਕਾਲ ਕਰੋ।

ਸਹਿਤ

0845 4647 ਤੇ ਕਾਲ ਕਰੋ ਜਾਂ  http://www.nhs.uk/ ਤੇ ਜਾਓ

ਸਥਾਨਕ ਡਾਕਟਰ ਸਰਜਰੀ, ਦੰਦਾ ਦੇ ਡਾਕਟਰ, ਐਨਕਾਂ ਬਣਾਉਣ ਵਾਲੇ, ਦਵਾਖਾਨੇ, ਐਨ ਐਚ ਐਸ ਕੇਂਦਰ, ਸਥਾਨਕ ਦੁਰਘਟਨਾ ਅਤੇ ਸੰਕਟ ਕਾਲ (ਏ ਅਤੇ ਈ) ਕੇਂਦਰ ਅਤੇ ਸੋਸ਼ਲ ਕੇਅਰ ਸਰਵਸਿਸ ਬਾਰੇ ਜਾਣਕਾਰੀ ਲਈ।

ਸੰਕਟ ਕਾਲ ਸੇਵਾਵਾਂ

ਪੁਲਿਸ

ਜੇ ਵਾਸਤਵ ਵਿਚ ਸੰਕਟ ਕਾਲ ਹੈ ਤਾਂ ਕੇਵਲ 999 ਤੇ ਕਾਲ ਕਰੋ। ਇਸ ਤੋਂ ਇਲਾਵਾ ਸੰਕਟ ਕਾਲ ਪੁੱਛ-ਗਿੱਛ ਲਈ 020 8478 1123 ਤੇ ਕਾਲ ਕਰੋ।

ਅੱਗ (ਸੰਕਟ ਕਾਲ)

ਕਿਰਪਾ ਕਰਕੇ 999 ਤੇ ਕਾਲ ਕਰੋ।

ਜੇ ਅੰਗਰੇਜ਼ੀ ਤੁਹਾਡੀ ਪਹਿਲੀ ਭਾਸ਼ਾ ਨਹੀਂ ਹੈ ਤਾਂ ਅਸੀਂ ਦੁਭਾਸ਼ੀਆ ਅਤੇ ਅਨੁਵਾਦ ਦੀਆਂ ਸੇਵਾਵਾਂ ਪ੍ਰਦਾਨ ਕਰਦੇ ਹਾਂ, ਜਾਂ ਜੇ ਤੁਸੀਂ ਬੋਲ਼ੇ ਹੋ ਜਾਂ ਸੁਣਨ ਵਿਚ ਅਸਮਰੱਥ ਹੋ।

ਹੇਠ ਦਿੱਤਾ ਗਿਆ ਦਸਤਾਵੇਜ਼ ਤੁਹਾਨੂੰ ਸਾਰੀ ਜਾਨਕਾਰੀ ਦੇਵੇਗਾ ਜੋ ਤੁਹਾਨੂੰ ਸ਼ੁਰੂ ਕਰਨ ਲਈ ਚਾਹੀਦੀ ਹੈ।

ਇਸ ਪੰਨੇ ਤੇ ਦਸਤਾਵੇਜ਼ ਖੋਲਣ ਲਈ ਤੁਹਾਨੂੰ ਅਡੋਬ ਐਕਰੋਬੈਟ (ਪੀ ਡੀ ਐਫ ਦਸਤਾਵੇਜਾਂ) ਦੀ ਲੋਡ਼ ਪਏਗੀ।

ਅਡੋਬ ਐਕਰੋਬੈਟ ਰੀਡਰ ਸੌਫਟਵੇਅਰ ਨੂੰ ਡਾਊਨਲੋਡ ਕਰਨ ਲਈ ਹੇਠਾਂ ਦਿੱਤਾ ਗਿਆ ਲਿੰਕ ਵਰਤੋ:

ਜੇ ਤੁਸੀ ਸਾਡੀ ਸਭਾ ਦੀਆਂ ਸੇਵਾਵਾਂ ਸਬੰਧੀ ਆਪਣੀ ਰਾਏ ਦੇਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਈਮੇਲ ਕਰੋ customer.cc@redbridge.gov.uk.

Share this page: Was this page helpful?

Related pages and documents

No information

Useful websites

No information

All areas